ਹਰਪਿੰਦਰ ਰਾਣਾ ਦਾ ਇਹ ਨਵਾਂ ਨਾਵਲ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ਨੂੰ ਛੋਂਹਦਾ ਹੈ, ਜੋ ਸਾਡੇ ਆਲੇ-ਦੁਆਲੇ ਪਸਰੇ ਸਮਾਜ ਦੇ ਉਨ੍ਹਾਂ ਅਹਿਮ ਕਿਰਦਾਰਾਂ ਦੀ ਬਾਤ ਪਾਉਂਦਾ ਹੈ, ਜਿਨ੍ਹਾਂ ਨੂੰ ਅਸੀਂ ਅੱਖਾਂ ਦੇ ਸਾਹਮਣੇ ਹੁੰਦੇ ਹੋਏ ਵੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਇਹ ਨਾਵਲ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਖੂਬਸੂਰਤ ਰਿਸ਼ਤਿਆਂ ਦੀ ਬਾਤ ਪਾਉਂਦਾ। ਖੂਬਸੂਰਤ ਸ਼ੈਲੀ ਤੇ ਵਾਰਤਾਲਾਪਾਂ 'ਚ ਸੰਜੋਇਆ ਇਹ ਨਾਵਲ ਪਾਠਕ ਨੂੰ ਆਪਣੇ ਨਾਲ ਤੋਰਦਾ ਹੈ। ਮਾਨਵੀ ਜਜ਼ਬਿਆਂ ਦੀ ਤਰਜਮਾਨੀ ਕਰਦਾ ਤੇ ਜੀਣ-ਥੀਣ ਲਈ ਪ੍ਰੇਰਦਾ ਹੈ। ਮੰਗਲਾ, ਫਜਲ, ਡਾ. ਸ਼ਿਵ, ਰੋਜ਼ੀ, ਕਬੀਰ ਤੇ ਪਾਵੇਲ ਜਿਹੇ ਪਾਤਰ ਮੁਸ਼ਕਲਾਂ ਨੂੰ ਮਾਤ ਦੇ ਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਮਨੁੱਖ 'ਚ ਜਿਉਣ 'ਤੇ ਜਿਉਣ ਦੇ ਜਜ਼ਬੇ ਨੂੰ ਉਚਿਆਉਣਾ ਇਸ ਨਾਵਲ ਦੀ ਪ੍ਰਾਪਤੀ ਹੈ। ਇਹ ਨਾਵਲ ਪੜਨ ਤੇ ਸਾਂਭਣਯੋਗ ਹੈ। ਹਰਪਿੰਦਰ ਰਾਣਾ ਇਸ ਸੱਚੀ-ਸੁੱਚੀ ਕਿਰਤ ਲਈ ਮੁਬਾਰਕਬਾਦ ਦੀ ਹੱਕਦਾਰ ਹੈ।
This novel talks about those people who are forced to live a marginalised life due to some accident in their life. It talks about the emotional, mental and physical state of people who are torn apart inside out. Characters of Mangla, Fajal, Dr. Shiv, Rozy, Kabir and Pavel give a new dimension to their own abundant lives and inspires us to live on our own terms. Publisher/ਪ੍ਰਕਾਸ਼ਕ Sahibdeep Publications/ਸਾਹਿਬਦੀਪ ਪਬਲੀਕੇਸ਼ਨਸ Pages/ਪੰਨੇ 120 Year/ਸਾਲ 2015 ISBN 9789384717322 cover/ਜਿਲਦ Paperback/ਪੇਪਰਬੈਕ |
Rs 100.00 |
|
Add to Cart
Quantity
0 Reviews: