"ਪੰਜਾਬ ਦੀ ਇਤਿਹਾਸਕ ਗਾਥਾ (1849-2000)" ਰਾਹੀਂ ਰਾਜਪਾਲ ਸਿੰਘ ਨੇ ਪੰਜਾਬ ਦੇ ਇਤਿਹਾਸ ਦੇ ਉਹ ਖੂੰਜੇ ਫਰੋਲਣ ਦਾ ਯਤਨ ਕੀਤਾ ਹੈ ਜਿੰਨਾ ਵੱਲ ਹੋਰ ਇਤਿਹਾਸਕਾਰਾਂ ਨੇ ਨਿਗਾਹ ਨਹੀਂ ਮਾਰੀ | ਪੁਸਤਕ ਰਾਹੀਂ ਬੜੀਆਂ ਨਵੀਆਂ ਗੱਲਾਂ ਲੇਖਕ ਨੇ ਕੀਤੀਆਂ ਹਨ ਮਸਲਨ:- ☆ ਰਣਜੀਤ ਸਿੰਘ ਰਾਜ ਅਧੀਨ ਯੋਰਪੀ ਜਰਨੈਲਾਂ ਨਿਯੁਕਤ ਕਰਕੇ ਫੌਜ ਦਾ ਜਰੂਰ ਅਧੁਨਿਕੀਕਰਨ ਕੀਤਾ ਗਿਆ ਪਰ ਸਮੁਚੇ ਤੌਰ ਤੇ ਇਹ ਇਕ ਪੱਛੜੇ ਸਮਾਜ ਦੀ ਵਿਕਸਿਤ ਸਮਾਜ ਨਾਲ ਬੇਮੇਚੀ ਟੱਕਰ ਸੀ |(ਅੰਗਰੇਜਾਂ ਦੀ ਜਿਤ ਦੇ ਕਾਰਨ ) ☆ ਜੇ ਰਣਜੀਤ ਸਿੰਘ ਦੇ ਉਤਰਾ-ਧਿਕਾਰੀ ਹੀ ਰਾਜਭਾਗ ਤੇ ਕਾਬਜ ਰਹਿੰਦ ਅਤੇ ਅੰਗਰੇਜਾਂ ਦੀ ਦਖਲ ਅੰਦਾਜੀ ਨਾ ਹੁੰਦੀ ਤਾਂ ਕੀ ਪੰਜਾਬ ਇਕ ਉਨਤ ਖਿੱਤਾ ਬਣ ਜਾਂਦਾ ? ਕੀ ਇਥੇ ਆਧੁਨਿਕ ਗਿਆਨ ਵਿਗਿਆਨ ਅਤੇ ਪੈਦਾਵਾਰੀ ਸਾਧਨਾਂ ਦਾ ਵਿਕਾਸ ਹੁੰਦਾ ? ਜਾਂ ਪੰਜਾਬ ਅਫਗਾਨਿਸਤਾਨ ਵਾਂਗ ਮੱਧਯੁਗੀ. ਕਬੀਲਾਈ ਦੌਰ ਵਿਚ ਹੀ ਅਟਕਿਆ ਰਹਿੰਦਾ ? ☆ਕੌਮੀ ਆਜਾਦੀ ਲਹਿਰ ਵਿਚ ਸਮੂਹ ਪੰਜਾਬੀਆਂ ਦੀ ਕੋਈ ਸਾਂਝੀ ਭਾਵਨਾ ਵਾਲੀ ਸ਼ਮੂਲੀਅਤ ਨਾ ਹੋ ਸਕੀ | ☆ ਕੂਕਾ ਲਹਿਰ ਦਾ ਦੇਸ਼ ਦੀ ਆਜਾਦੀ ਦੇ ਸੰਦਰਭ ਵਿਚ ਇਤਿਹਾਸਕ ਜਾਂ ਰਾਜਨੀਤਕ ਪੱਖ ਤੋਂ ਕੋਈ ਖਾਸ ਰੋਲ ਨਹੀਂ ਸੀ | ☆ ਭਗਤ ਸਿੰਘ ਅਤੇ ਉਸਦੇ ਸਾਥੀਆ ਨੇ ਆਪਣੇ ਸਰਗਰਮ ਜੀਵਨ ਦੇ ਸੀਮਤ ਜਿਹੇ ਕਾਲ ਵਿਚ ਜੋ ਕੁਝ ਕੀਤਾ , ਪੰਜਾਬ ਦੇ ਇਤਿਹਾਸ ਵਿਚ ਉਸਦਾ ਜਿਕਰ ਤਾਂ ਪੰਜ ਸੱਤ ਪੈਰਿਆਂ ਵਿਚ ਹੀ ਸਮਾ ਜਾਂਦਾ ਹੈ ਪਰ ਪੰਜਾਬਂ ਦੀ ਮਾਨਸਿਕਤਾ ਉਤੇ ਜੋ ਅਸਰ ਹੋਇਆ ਉਹ ਬਹੁਤ ਵੱਡਾ ਹੈ ਜੋ ਦੇਸ਼ ਕਾਲ ਦੀਆਂ ਹੱਦਾਂ ਨੂੰ ਪਾਰ ਕਰ ਜਾਂਦਾ ਹੈ | ☆ਪੰਜਾਬ ਦੀ ਲੋਕ ਮਾਨਸਿਕਤਾ ਵਿਚ ਮਹਾਤਮਾਂ ਗਾਂਧੀ ਦਾ ਰੁਤਬਾ ਦੂਜੇ ਸੂਬਿਆਂ ਦੇ ਮੁਕਾਬਲੇ , ਪਹਿਲਾਂ ਵੀ ਘੱਟ ਸੀ ਅਤੇ ਭਗਤ ਸਿੰਘ ਦੀ ਸ਼ਹੀਦੀ ਨੇ ਇਸ ਨੂੰ ਹੋਰ ਵੀ ਪੇਤਲਾ ਪਾ ਦਿੱਤਾ | ☆ ਪੰਜਾਬ ਦੀਆਂ ਹੋਰ ਲਹਿਰਾਂ ਵਾਂਗ ਪਰਜਾ ਮੰਡਲ ਲਹਿਰ ਵਿਚ ਵੀ ਕਾਫੀ ਸਮਾਂ ਧਰਮ ਤੇ ਸਿਆਸਤ ਰਲਗਡ ਹੋਏ ਰਹੇ.......ਮਹਾਂਰਾਜਾ( ਭੁਪਿੰਦਰ ਸਿੰਘ) ਧਾਰਮਿਕ ਅਧਾਰ ਤੇ ਸਾਂਝ ਜਤਾ ਕੇ ਅਕਾਲੀਆਂ ਦੇ ਇਕ ਹਿੱਸੇ ਨੂੰ ਆਪਣੇ ਵੱਲ ਭੁਗਤਾ ਲੈਂਦਾ ਸੀ | ☆ ☆☆ ਪੰਜਾਬੀਆਂ ਵਲੋਂ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਆਜਾਦੀ ਦੀ ਲੜਾਈ ਵਿਚ ਸਦਾ ਮੂਹਰੇ ਹੋ ਕੇ ਲੜੇ ,ਖਾਸ ਕਰ ਸਿੱਖਾਂ ਵਲੋਂ ਤਾਂ ਕਈ ਵਾਰ ਇਉਂ ਪੇਸ਼ ਕੀਤਾ ਜਾਂਦਾ ਹੈ ਕਿ ਭਾਰਤ ਨੂੰ ਆਜਾਦੀ ਲੈ ਕੇ ਹੀ ਉਹਨਾਂ ਨੇ. ਦਿਤੀ ਹੈ ਜਦਕਿ ਅਸਲੀਅਤ ਵਿਚ ਇਹ ਗਲ ਨਹੀਂ ਸੀ |☆☆ -ਗੁਰਮੀਤ ਕੜਿਆਲਵੀ, ਕਹਾਣੀਕਾਰ Language/ਭਾਸ਼ਾ Punjabi/ਪੰਜਾਬੀ Publisher/ਪ੍ਰਕਾਸ਼ਕ People's Forum Barghari/ਪੀਪਲਜ਼ ਫ਼ੋਰਮ, ਬਰਗਾੜੀ Pages/ਪੰਨੇ 205 Year 2016 ISBN 9788191058131 cover/ਜਿਲਦ Paperback/ਪੇਪਰਬੈਕ |
Rs 150.00 |
|
Add to Cart
Quantity
0 Reviews: